Abstract
International Journal of Advance Research in Multidisciplinary, 2024;2(1):168-170
ਅਖਾਣਾਂ ਅਤੇ ਲੋਕ-ਕਹਾਣੀ ਦਾ ਨੈਤਿਕਤਾ ਨਾਲ ਸੰਬੰਧ
Author : ਰਵਿੰਦਰ ਕੌਰ
Abstract
ਲੋਕ-ਸਾਹਿਤ` ਆਰੰਭ ਤੋਂ ਲੈ ਕੇ ਵਰਤਮਾਨ ਤਕ ਲੋਕਾਂ ਲਈ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੀ ਨਹੀਂ ਰਿਹਾ ਸਗੋਂ ਇਹ ਉਹਨਾਂ ਦੇ (ਲੋਕਾਂ ਦੇ) ਜੀਵਨ ਨੂੰ ਸੇਧ ਵੀ ਪ੍ਰਦਾਨ ਕਰਦਾ ਰਿਹਾ ਹੈ। ਸਭਿਆਚਾਰਕ ਨੈਤਿਕਤਾ ਲਈ ਲੋਕ-ਸਾਹਿਤ ਦੇ ਰੂਪ ਅਖ਼ਾਣਾਂ-ਮੁਹਾਵਰੇ, ਲੋਕ-ਕਹਾਣੀਆਂ ਤੇ ਲੋਕ-ਗੀਤ ਆਦਿ ਪ੍ਰਮੁੱਖ ਸੋਮੇ ਵਜੋਂ ਦੇਖੇ ਜਾ ਸਕਦੇ ਹਨ। ਨੈਤਿਕਤਾ ਕਿਸੇ ਵੀ ਸਭਿਆਚਾਰ ਦਾ ਇੱਕ ਪ੍ਰਮੁੱਖ ਗੁਣ ਮੰਨੀ ਜਾਂਦੀ ਹੈ । ਇਸ ਲਈ ਅਸੀਂ ਅਕਸਰ ਹੀ ਆਪਣੇ ਬਜ਼ੁਰਗਾਂ ਤੋਂ ਅਜਿਹੀਆਂ ਗੱਲਾਂ ਜੋ ਉਹ ਅਕਸਰ ਅਖਾਣ/ਮੁਹਾਵਰੇ ਜਾਂ ਕਿਸੇ ਕਹਾਣੀ ਨੂੰ ਆਧਾਰ ਬਣਾ ਕੇ ਕਰਦੇ ਹਨ, ਕਰਦੇ ਨਿੱਤ ਹੀ ਸੁਣਦੇ ਰਹਿੰਦੇ ਹਾਂ। ਇਸ ਪਰਚੇ ਵਿੱਚ ਅਸੀਂ ਅਖਾਣਾਂ ਅਤੇ ਲੋਕ-ਕਹਾਣੀਆਂ ਬਾਰੇ ਨੈਤਿਕਤਾ ਅਤੇ ਪ੍ਰਤਿਮਾਨਾਂ ਨੂੰ ਆਧਾਰ ਬਣਾ ਕੇ ਗੱਲ ਕਰਾਂਗੇ।
Keywords
ਮਨੋਰੰਜਨ, ਲੋਕਧਾਰਾ, ਸੱਭਿਆਚਾਰਕ